"पंजाबी साहित्य"(ਪੰਜਾਬੀ ਸਾਹਿਤ)

यहाँ पर पंजाबी साहित्य की रचनाओं को लिखा जा सकता है |

ਅਫਸੋਸ ( ਮਿੰਨੀ ਕਹਾਣੀ)

  1.                                  ਅਫਸੋਸ 

ਅੱਜ ਬਾਪੁ ਸਾਹਿਬ ਸਿੰਘ ਦਾ ਸਸਕਾਰ ਸੀ ,ਸਾਰਾ ਪਿੰਡ ਸਸਕਾਰ ਨਾਲ ਗਿਆ ਹੋਇਆ  ਸੀ ,ਬੜੇ ਰੁਤਬੇ ਵਾਲਾ ਬੰਦਾ ਜੁ ਸੀ ਓਹ \ ਦੇਬੇ ਹਲਵਾਈ ਨੇ ਵੀ ਆਪਦੇ  ਨੌਕਰ ਨੂੰ ਆਖਿਆ , " ਤੂੰ  ਦੁਕਾਨ ਸੰਭਾਲ , ਮੈਂ ਮਸਾਣਾਂ ਨੂੰ  ਚਲਦਾਂ, ਓਹ ਹੁਣ ਪਹੁੰਚ ਗਏ ਹੋਣੇ ਆ\ ਸਸਕਾਰ ਪਿਛੋਂ ਜਾਣ ਦਾ ਕੀ ਫਾਇਦਾ ?" ਨੌਕਰ ਆਖਦਾ ,"ਓਥੇ ਜਾ ਤੁਸੀਂ ਕਿਹੜਾ ਬਾਪੂ  ਨੂਂ  ਮੋੜ ਲਿਅਓਨਾ \" " ਨਹੀਂ  ਓਏ  ਘੋਲਿਆ ,ਮੈਂ  ਘਰ ਤੇ ਜਾ ਨਹੀਂ  ਸੀ ਸੱਕਿਆ , ਮੈਂ ਕਿਹਾ ਓਥੇ ਸਾਰੇ ਮਿਲ ਜਾਣ ਗੇ, ਅਫਸੋਸ ਜਤਾ  ਆਵਾਂ  ਐਂਵੇਂ  ਚੰਗਾ ਨਹੀਂ ਲਗਦਾ , ਜੇ ਨਾ ਪਹੁੰਚਿਆ ਗਿਆ \" ਓਸ ਕਾਹਲੀ ਨਾਲ  ਮੋਟਰ ਸਾਈਕ੍ਲ  ਨੂੰ ਕਿਕ ਮਾਰੀ ਤੇ ਸ਼ਮਸ਼ਾਨਘਾਟ ਪਹੁੰਚ ਗਿਆ , ਲਾਮ੍ਬੂ  ਲਾਓਣ ਦੀ ਤਿਆਰੀ ਸੀ \ ਵੇਖਦਿਆਂ ਵੇਖਦਿਆਂ ਲਾਂਬੂ ਲਾ ਦਿੱਤਾ ਗਿਆ \ ਹੁਣ ਓਸ ਅਫਸੋਸ ਕਰਨਾ ਸੀ , ਓਹ ਬਾਪੂ ਦੇ ਸ਼ਰੀਕੇ ਦੇ ਭਰਾਵਾਂ ਵਲ ਹੋਇਆ , ਓਹ ਸਾਰੇ ਆਓਨ ਵਾਲੇ ਪੰਚਾਇਤੀ ਚੁਣਾਵਾਂ  ਦੀ ਗਲ ਕਰ ਸਨ , ਓਸਨੇ ਦੋ ਤਿੰਨ ਵਾਰ ਗਲ ਸ਼ੁਰੂ  ਕਰਨ ਦਾ ਜਤਨ ਕੀਤਾ ,ਪਰ ਓਹ ਚੋਣਾਂ ਦੀ ਅਗ੍ਜਿਟ ਪੋਲ  ਕਰਨ ਤੇ ਹੀ ਲੱਗੇ ਰਹੇ ਤੇ ਓਸਦੀ ਕਿਸੇ ਨਾ ਸੁਣੀ \ ਫੇਰ ਦੇਬਾ ਬਾਪੂ ਦੇ ਮੁੰਡਿਆਂ  ਵਲ ਹੋਇਆ , ਓਹ ਗੱਲਾਂ ਕਰ ਰਹੇ ਸਨ ,"ਸਾਰਾ ਪਿੰਡ ਆਇਆ ਏ ਬਾਪੂ ਦੇ ਸਸਕਾਰ ਤੇ ,ਬਹਿ ਜਾ ਬਹਿ ਜਾ ਹੋ ਗਈ ; ਵੈਸੇ ਵਿਰੋਧੀ ਉਮੀਦਵਾਰ ਨੂੰ ਮਿਰਚਾਂ ਲੱਗ  ਗਈਆਂ ਹੋਣੀਆਂ  ਪਈ ਇਹਨਾਂ ਦੇ ਐਨਾ ਕਠ \", ਤੇ ਨਾਲ ਹੀ  ਓਹ ਠਹਾਕਾ ਮਾਰ ਹਸ  ਪਏ \ " ਇਸ ਇਕਠ ਤੋਂ ਜਾਪਦਾ ਏ ਐਤਕੀਂ ਆਪਣਾ ਸਰਪੰਚ ਪੱਕਾ \" ਦੇਬੇ ਨੇ ਓਥੇ ਵੀ ਜਤਨ ਕੀਤਾ ਗਲ ਤੋਰਨ ਦਾ, ਪਰ ਕਿਸੇ ਨਾ ਸੁਣੀ\ ਆਖਿਰ  ਓਸ ਬਾਪੂ ਦੇ ਘਰੋਂ ਬੇਬੇ ਖੇਮੋੰ  ਵਲ ਹੋਣਾ ਹੀ ਠੀਕ ਸਮਝਿਆ ਤੇ ਆਖਦਾ ,"ਬੇਬੇ, ਬੜਾ ਧੱਕਾ ਕੀਤਾ ਏ ਰੱਬ ਨੇ ,ਪਰ ਕੀਹ ਕੀਤਾ ਜਾ ਸਕਦੈ , ਓਹਦਾ ਭਾਣਾ ਏ\" " ਆਹੋ ਪੁਤ, ਮੈਨੂੰ ਵੀ ਲਈ ਜਾਂਦਾ ਨਾਲ ਆਪਣੇ ਤਾਂ ਚੰਗਾ ਸੀ \"ਓਸ ਸਿਆਪਾ ਕੀਤਾ ਤੇ  ਦੋ ਮਿੰਟ ਚ ਚੁਪ ਹੋ ਗਈ \ ਦੇਬਾ ਆਖਦਾ ," ਦੁਨਿਆ ਅੱਗੇ ਨੱਕ ਤੇ ਰਖਣਾ ਹੀ ਪਊ , ਕਿੰਨੇ ਕੁਇੰਟਲ ਲੱਡੂ ਤਿਆਰ ਕਰਾਵਾਂ ; ਸਰਪੰਚੀ ਵੀ ਤੇ ਲੈਣੀ ਹੋਈ ਇਸ ਵਾਰ ਆਪਾਂ , ਕਿਓਂ ਬੇਬੇ \" ਤੇ ਓਹ ਮਿਠਿਆਈ ਦੇ ਹਿਸਾਬ ਕਿਤਾਬ ਚ ਰੁਝ ਗਏ ਸਨ, ਓਧਰ ਸਸਕਾਰ ਹੋ ਚੁੱਕਾ ਸੀ \

ਸੁਰਜੀਤ ਸਿੰਘ ਸਿਰੜੀ